राज्यराष्ट्रीयस्थानीय खबरें

Punjab 19 march* ਮਾਨਯੋਗਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਲਗਵਾਈ ਕਰੋਨਾ ਵੈਕਸੀਨ

Punjab 19 march* ਮਾਨਯੋਗਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਲਗਵਾਈ ਕਰੋਨਾ ਵੈਕਸੀਨ

ਕਰੋਨਾ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ
ਫਾਜ਼ਿਲਕਾ 19 ਮਾਰਚ
ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਅੱਜ ਖੁਦ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਤੀਜਾ ਦੌਰ ਚੱਲ ਰਿਹਾ ਹੈ, ਜਿਸ ਵਿਚ ਸਾਰੇ ਸੀਨੀਅਰ ਸਿਟੀਜਨ ਅਤੇ 45-59 ਸਾਲ ਵਾਲੇ ਗੰਭੀਰ ਰੋਗਾਂ ਨਾਲ ਪੀੜਤ ਟੀਕਾਕਰਨ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਖੁਦ ਕਰੋਨਾ ਤੋਂ ਬਚਾਅ ਲਈ ਪਹਿਲੀ ਡੋਜ਼ ਲਗਵਾਈ ਹੈ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਤੰਦਰੁਸਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਦੀ ਧਰਮ ਪਤਨੀ ਸ਼੍ਰੀਮਤੀ ਸੋਨੀਕਾ ਮੰਗਲਾ ਨੇ ਵੀ ਵੈਕਸੀਨੇਸ਼ਨ ਲਗਵਾਈ।
ਇਸ ਮੌਕੇ ਉਨ੍ਹਾ ਨੇ ਦੱਸਿਆ ਕਿ ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਚਾਹਵਾਨ ਪੋਰਟਲ `ਤੇ ਪਹਿਲਾਂ ਰਜਿਸਟਰ ਹੋ ਸਕਦਾ ਹੈ ਜਾਂ ਟੀਕਾਕਰਨ ਵਾਲੇ ਦਿਨ ਮੌਕੇ `ਤੇ ਰਜਿਸਟਰ ਹੋਣ ਉਪਰੰਤ ਟੀਕਾ ਲਗਵਾ ਸਕਦੇ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਹਰੇਕ ਮਨੁੱਖ ਤੱਕ ਵੈਕਸੀਨੇਸਨ ਉਪਲਬਧ ਨਹੀਂ ਹੋ ਜਾਂਦੀ ਉਦੋਂ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ। ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਸੈਂਪਲਿੰਗ ਜਰੂਰ ਕਾਰਵਾਈ ਜਾਵੇ।
ਉਨ੍ਹਾ ਦੇ ਨਾਲ ਅਡੀਸ਼ੀਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸੰਦੀਪ ਸਿੰਘ ਜੋਸਨ, ਮਾਨਯੋਗ ਏ.ਸੀ.ਜੇ.ਐਮ ਸ਼੍ਰੀ ਆਸ਼ੀਸ਼ ਸਾਲਦੀ, ਮਾਨਯੋਗ ਜੇ.ਐਮ.ਆਈ.ਸੀ ਸ਼੍ਰੀ ਇਨਸਾਨ ਨੇ ਵੀ ਵੈਕੀਸ਼ੀਨੇਸ਼ਨ ਲਗਵਾਈ।ਇਸ ਮੌਕੇ ਡਾ. ਨਵਦੀਪ ਜ਼ਸੂਜਾ ਆਪਣੀਆਂ ਸੇਵਾਵਾਂ ਦੇਣ ਲਈ ਉਚੇਚੇ ਤੌਰ ਤੇ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button